ਮੁੰਬਈ : ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਨਾ ਦੀ ਆਉਣ ਵਾਲੀ ਫ਼ਿਲਮ 'ਗੁਲਾਬੋ ਸਿਤਾਬੋ' ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਪਰ ਇਸ ਲੌਕਡਾਊਨ ਨੇ ਫ਼ਿਲਮ ਨੂੰ ਸਿਨੇਮਾ ਘਰਾਂ ਤਕ ਨਹੀਂ ਪਹੁੰਚਣ ਦਿੱਤਾ। ਹੁਣ ਨਿਰਮਾਤਾਵਾਂ ਨੇ ਇਸ ਫ਼ਿਲਮ ਨੂੰ ਆਨਲਾਈਨ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਨਿਰਦੇਸ਼ਕ ਸ਼ੂਜੀਤ ਸਰਕਾਰ ਦੀ ਇਹ ਫ਼ਿਲਮ ਹੁਣ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਦਾ ਪ੍ਰੀਮੀਅਰ 12 ਜੂਨ ਨੂੰ ਹੋਵੇਗਾ। ਆਯੁਸ਼ਮਾਨ ਖੁਰਾਣਾ ਅਤੇ ਅਮਿਤਾਭ ਬੱਚਨ ਦੀ ਫ਼ਿਲਮ 'ਗੁਲਾਬੋ ਸਿਤਾਬੋ' ਦਾ ਐਲਾਨ ਪਿਛਲੇ ਸਾਲ ਮਈ 'ਚ ਕੀਤਾ ਗਿਆ ਸੀ। ਸ਼ੂਜੀਤ ਸਰਕਾਰ ਦੀ ਫ਼ਿਲਮ ਇਸ ਸਾਲ 17 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ, ਪਰ ਮਾਰਚ ਤੋਂ ਬਾਅਦ ਦੇਸ਼ ਵਿੱਚ ਲੌਕਡਾਊਨ ਕਾਰਨ ਇਸ ਫ਼ਿਲਮ ਦੀ ਰਿਲੀਜ਼ ਲਈ ਧੁੰਦਲੀ ਪੈ ਗਈ। ਅਜਿਹੀ ਸਥਿਤੀ 'ਚ ਹੁਣ ਨਿਰਮਾਤਾਵਾਂ ਨੇ ਇਸ ਫ਼ਿਲਮ ਨੂੰ ਆਨਲਾਈਨ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫਿਲਮ 'ਚ ਅਮਿਤਾਭ ਬੱਚਨ ਅਤੇ ਆਯੁਸ਼ਮਾਨ ਖੁਰਾਨਾ ਨਜ਼ਰ ਆਉਣ ਵਾਲੇ ਹਨ। 'ਗੁਲਾਬੋ-ਸਿਤਾਬੋ' ਨੂੰ ਲੇਖਕ ਜੂਹੀ ਚਤੁਰਵੇਦੀ ਨੇ ਲਿਖੀ ਹੈ।
ਇਸ ਤੋਂ ਪਹਿਲਾਂ ਉਹ 'ਵਿੱਕੀ ਡੋਨਰ', 'ਪੀਕੂ' ਅਤੇ 'ਅਕਤੂਬਰ' ਜਿਹੀਆਂ ਫ਼ਿਲਮਾਂ ਲਿਖ ਚੁੱਕੀ ਹੈ, ਜਿਨ੍ਹਾਂ ਨੂੰ ਫੈਨਜ਼ ਦੇ ਕਾਫੀ ਪਸੰਦ ਕੀਤਾ ਸੀ। 'ਗੁਲਾਬੋ ਸਿਤਾਬੋ' ਇੱਕ ਕਿਰਾਏਦਾਰ ਤੇ ਮਕਾਨ-ਮਾਲਕ ਦੇ ਵਿਚਕਾਰ ਲਗਾਤਾਰ ਚੱਲਣ ਵਾਲੀ ਲੜਾਈ ਦੀ ਮਜ਼ੇਦਾਰ ਕਹਾਣੀ ਹੈ। ਇਸ ਫ਼ੁਲਮ ਵਿੱਚ ਆਯੁਸ਼ਮਾਨ ਕਿਰਾਏਦਾਰ ਬਣ ਗਿਆ ਹੈ ਅਤੇ ਅਮਿਤਾਭ ਬੱਚਨ ਇੱਕ ਮਕਾਨ ਮਾਲਕ ਹੈ। ਕਹਾਣੀ ਦਾ ਪਿਛੋਕੜ ਲਖਨਊ ਦਾ ਹੈ। ਦੱਸ ਦੇਈਏ ਕਿ ਲੌਕਡਾਊਨ ਕਾਰਨ ਭਾਰਤੀ ਸਿਨੇਮਾ ਬਹੁਤ ਦੁੱਖ ਝੱਲ ਰਿਹਾ ਹੈ। ਪਿਛਲੇ 2 ਮਹੀਨਿਆਂ ਵਿੱਚ ਬਾਕਸ ਆਫਿਸ 'ਤੇ ਕੋਈ ਫ਼ਿਲਮ ਰਿਲੀਜ਼ ਨਹੀਂ ਹੋਈ ਹੈ। ਇਨ੍ਹਾਂ 'ਚ ਅਕਸ਼ੇ ਕੁਮਾਰ ਦੀ 'ਸੂਰਿਆਵੰਸ਼ੀ', ਸਲਮਾਨ ਖਾਨ ਦੀ 'ਰਾਧੇ', ਯਸ਼ ਰਾਜ ਬੈਨਰ ਦੀ 'ਸੰਦੀਪ ਔਰ ਪਿੰਕੀ ਫਰਾਰ' ਜਿਹੀਆਂ ਕਈ ਵੱਡੀਆਂ ਬਜਟ ਫਿਲਮਾਂ ਸ਼ਾਮਲ ਹਨ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਨਿਰਮਾਤਾ ਆਪਣੀਆਂ ਫਿਲਮਾਂ ਨੂੰ ਰੋਕਣ ਦੀ ਬਜਾਏ ਆਨਲਾਈਨ ਰਿਲੀਜ਼ ਕਰਨ ਦਾ ਰਸਤਾ ਅਪਣਾ ਰਹੇ ਹਨ।